ਸਰਬੰਸਦਾਨੀ ਦਸ਼ਮੇਸ਼ ਸੇਵਾ ਦੀ ਭਾਵਨਾ ਉਨ੍ਹਾਂ ਦੀ ਸ਼ਖਸੀਅਤ ਨੂੰ ਦੇਸ਼ ਵਿਦੇਸ਼ ਗੁਰੂ ‘ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ (ਚੈ) ਟ੍ਰਸਟ ਵੱਲੋਂ ਪੰਜਾਬ ਪੁਲਿਸ ਅਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ 5000 ਹਜ਼ਾਰ ਗੱਡੀਆਂ ਤੇ ਰਿਫਲੈਕਟਰ ਸਟਿੱਕਰ ਲਗਾਉਣ ਦੀ ਆਰੰਭਤਾ ਲੁਧਿਆਣਾ ਬਸ ਅੱਡੇ ਦੇ ਬਾਹਰ ਮੁੱਖ ਮਹਿਮਾਨ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਐਸ.ਪੀ ਟ੍ਰੈਫਿਕ ਅਤੇ ਵਿਸ਼ੇਸ਼ ਮਹਿਮਾਨ ਸ੍ਰ. ਇਕਬਾਲ ਸਿੰਘ ਗਿਲ ਆਈ.ਪੀ.ਐਸ,ਜਤਿਨ ਬਾਂਸਲ ਏ.ਸੀ.ਪੀ, ਕਰਨਲ ਹਰਬੰਤ ਸਿੰਘ ਕਾਹਲੋਂ ਨੇ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਏ.ਡੀ.ਸੀ.ਪੀ ਟ੍ਰੈਫਿਕ ਨੇ ਸਰਬੱਤ ਦਾ ਭਲਾ (ਚੈ) ਟ੍ਰਸਟ ਦੇ ਮੁੱਖੀ ਡਾ: ਐਸ.ਪੀ ਸਿੰਘ ਓਬਰਾਏ ਅਤੇ ਲੁਧਿਆਣਾ ਦੇ ਪ੍ਰਧਾਨ ਸ੍ਰ.ਜਸਵੰਤ ਸਿੰਘ ਛਾਪਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਨੁੱਖਤਾ ਦੇ ਭਲੇ ਲਈ ਧੁੰਧ ਦੇ ਮੌਸਮ ਵਿੱਚ ਹਾਦਸਿਆਂ ਤੋਂ ਕੀਮਤੀ ਜਾਨਾਂ ਬਚਾਉਣ ਲਈ ਸਰਬੱਤ ਦਾ ਭਲਾ (ਚੈ) ਟ੍ਰਸਟ ਵੱਲੋਂ ਹਰ ਸਾਲ ਦੀ ਤਰਾਂ ਗੱਡੀਆਂ ਤੇ ਰਿਫਲੈਕਟਰ ਸਟਿੱਕਰ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਡਾ: ਐਸ ਪੀ ਸਿੰਘ ਓਬਰਾਏ ਅਤੇ ਜਸਵੰਤ ਸਿੰਘ ਛਾਪਾ ਸੇਵਾ, ਸਾਦਗੀ, ਸੱਚਾਈ ਅਤੇ ਸੋਚ ਅੰਦਰ ਮਨੁੱਖਤਾ ਦੀ ਸੇਵਾ ਦੀ ਭਾਵਨਾ ਉਨ੍ਹਾਂ ਦੀ ਸ਼ਖਸੀਅਤ ਨੂੰ ਦੇਸ਼ ਵਿਦੇਸ਼ ਉਘੀਆ ਸਮਾਜ ਸੇਵੀ ਸ਼ਖਸੀਅਤਾਂ ਵਿਚ ਉਭਰਦੀ ਹੈ। ਇਸ ਮੌਕੇ ਸੁਖਦੇਵ ਸਿੰਘ ਰੀਡਰ ਏ.ਡੀ.ਸੀ.ਪੀ ਟ੍ਰੈਫਿਕ,ਦਵਿੰਦਰ ਸਿੰਘ ਸਿਧੂ ਜਿੰਮੀ ਟ੍ਰੈਵਲ, ਓਂਕਾਰ ਸਿੰਘ,ਮਨਵਿੰਦਰ ਸਿੰਘ ਲਕੀ, ਅਮਰਜੀਤ ਭੱਟੀ, ਰਾਧੇ ਸ਼ਰਮਾ,ਮਨੋਜ ਨਾਰੰਗ ਹਾਜ਼ਰ ਸਨਤਸਵੀਰ ਵਿੱਚ ਰਿਫਲੈਕਟਰ ਸਟਿੱਕਰ ਲਗਾਉਂਦੇ ਹੋਏ ਗੁਰਪ੍ਰੀਤ ਕੌਰ ਪੁਰੇਵਾਲ ਐਸ.ਪੀ ਟ੍ਰੈਫਿਕ ਸ੍ਰ ਇਕਬਾਲ ਸਿੰਘ ਗਿਲ ਆਈ.ਪੀ.ਐਸ. ਜਸਵੰਤ ਸਿੰਘ ਛਾਪਾ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ
