ਛੋਟੀ ਜਿਹੀ ਸ਼ਰਤ ਕਰੋ ਪੂਰੀ…,Germany ਦੇ ਚਾਂਸਲਰ ਵੱਲੋਂ ਭਾਰਤੀਆਂ ਨੂੰ ਨੌਕਰੀਆਂ ਲਈ ਖੁੱਲਾ ਸੱਦਾ

99

Germany Job Offer: ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕਿਹਾ ਕਿ ਜਰਮਨੀ ਭਾਰਤੀਆਂ ਨੂੰ ਨੌਕਰੀਆਂ ਦੇਣਾ ਚਾਹੁੰਦਾ ਹੈ। ਪਰ ਸਿਰਫ਼ ਇੱਕ ਸ਼ਰਤ ਹੈ ਕਿ ਸਾਨੂੰ

ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕਿਹਾ ਕਿ ਜਰਮਨੀ ਭਾਰਤੀਆਂ ਨੂੰ ਨੌਕਰੀਆਂ ਦੇਣਾ ਚਾਹੁੰਦਾ ਹੈ। ਪਰ ਸਿਰਫ਼ ਇੱਕ ਸ਼ਰਤ ਹੈ ਕਿ ਸਾਨੂੰ ਹੁਨਰਮੰਦ ਮੈਨਪਾਵਰ ਦੀ ਲੋੜ ਹੈ। ਸਾਡੇ ਕੋਲ ਨੌਕਰੀ ਦੇ ਬਹੁਤ ਮੌਕੇ ਹਨ। ਸਾਡੀ ਸਰਕਾਰ ਭਾਰਤੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਪੇਸ਼ਕਸ਼ਾਂ ਦੇ ਰਹੀ ਹੈ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਮਹਾਰਾਸ਼ਟਰ ਨਾਲ ਇਕ ਸਮਝੌਤਾ ਹੋਇਆ ਸੀ ਜਿਸ ਤਹਿਤ 20,000 ਡਰਾਈਵਰਾਂ ਨੂੰ ਜਰਮਨੀ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਦੀ ਤਨਖਾਹ 2.5 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ।

‘ਏਸ਼ੀਆ ਪੈਸੀਫਿਕ ਕਾਨਫਰੰਸ ਆਫ ਜਰਮਨ ਬਿਜ਼ਨਸ’ ਦੀ 18ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਲਾਫ ਸਕੋਲਜ਼ ਨੇ ਕਿਹਾ, ਸਾਡੀ ਸਰਕਾਰ ਨੇ ਹਾਲ ਹੀ ਵਿੱਚ ਹੁਨਰਮੰਦ ਭਾਰਤੀ ਕਾਮਿਆਂ ਨੂੰ ਜਰਮਨੀ ਵਿੱਚ ਸੱਦਣ ਲਈ ਨਵੀਂ ਰਣਨੀਤੀ ਬਣਾਈ ਹੈ। ਅੱਜ ਸਾਡੀਆਂ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਹਨ। ਪਿਛਲੇ ਸਾਲ ਹੀ ਜਰਮਨੀ ਵਿਚ ਕੰਮ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ 23,000 ਦਾ ਵਾਧਾ ਹੋਇਆ ਹੈ। ਇਸ ਮੈਨਪਾਵਰ ਦਾ ਸਾਡੇ ਬਾਜ਼ਾਰ ਵਿੱਚ ਸਵਾਗਤ ਹੈ। ਸਕੋਲਜ਼ ਨੇ ਕਿਹਾ, ਜਰਮਨੀ ਆਪਣੀ ਵੀਜ਼ਾ ਪ੍ਰਕਿਰਿਆ ਨੂੰ ਡਿਜੀਟਲ ਕਰ ਰਿਹਾ ਹੈ, ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਿਹਾ ਹੈ, ਤਾਂ ਜੋ ਭਾਰਤੀਆਂ ਨੂੰ ਵੱਧ ਤੋਂ ਵੱਧ ਮੌਕੇ ਮਿਲ ਸਕਣ।