ਅੱਜ ਅਮਿਤ ਸ਼ਾਹ ਕਰਨਗੇ ਭਾਰਤਪੋਲ ਪੋਰਟਲ ਦੀ ਸ਼ੁਰੂਆਤ

22

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦਿੱਲੀ ਵਿਚ ਭਾਰਤਪੋਲ ਪੋਰਟਲ ਦੀ ਸ਼ੁਰੂਆਤ ਕਰਨਗੇ। ਇਸ ਨੂੰ ਇੰਟਰਪੋਲ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਇਸ ਨਾਲ ਜਾਂਚ ਏਜੰਸੀਆਂ ਨੂੰ ਸਾਈਬਰ, ਵਿੱਤੀ ਅਤੇ ਹੋਰ ਅਪਰਾਧਾਂ ਵਿਚ ਅੰਤਰਰਾਸ਼ਟਰੀ ਪੁਲਿਸ ਤੋਂ ਤੁਰੰਤ ਮਦਦ ਮਿਲੇਗੀ। ਇਹ ਪੋਰਟਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਬਣਾਇਆ ਗਿਆ ਹੈ। ਭਾਰਤਪੋਲ ਪੋਰਟਲ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੁਲਿਸ ਦੀ ਵੀ ਮਦਦ ਕਰੇਗਾ। ਜਾਂਚ ਏਜੰਸੀਆਂ ਅਤੇ ਸੂਬਾ ਪੁਲਿਸ ਇੰਟਰਪੋਲ ਤੋਂ ਵਿਦੇਸ਼ ਭੱਜ ਚੁੱਕੇ ਅਪਰਾਧੀਆਂ ਅਤੇ ਅਪਰਾਧਾਂ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਪੋਰਟਲ ਰਾਹੀਂ ਸੀ.ਬੀ.ਆਈ. ਕਿਸੇ ਵੀ ਮਾਮਲੇ ਦੀ ਜਾਂਚ ਵਿਚ ਮਦਦ ਲਈ ਇੰਟਰਪੋਲ ਦੇ ਹੋਰ ਮੈਂਬਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਤੋਂ ਵੀ ਜਾਣਕਾਰੀ ਲੈ ਸਕੇਗੀ।