ਹਰਿਆਣਾ ਦੇ ਨੂੰਹ ਦੇ ਪਿੰਡ ਤੁਸੈਨੀ ਦੇ ਰਹਿਣ ਵਾਲੇ ਪੁਲਿਸ ਹੋਮ ਗਾਰਡ ਜਵਾਨ ਘਣਸ਼ਿਆਮ ਪ੍ਰਜਾਪਤੀ (Guard jawan Ghanshyam Prajapati) ਨੇ ਡ੍ਰੀਮ-11 ਐਪ (Dream11) ਉਤੇ 4 ਕਰੋੜ ਰੁਪਏ ਜਿੱਤੇ। ਸ਼ਨੀਵਾਰ ਰਾਤ ਨੂੰ ਘਨਸ਼ਿਆਮ ਨੇ ਆਪਣੇ ਭਰਾ ਨਾਲ ਮਿਲ ਕੇ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਆਈਪੀਐਲ ਮੈਚ ਲਈ ਸਿਰਫ 39 ਰੁਪਏ ਵਿੱਚ ਇੱਕ ਟੀਮ ਬਣਾਈ ਸੀ। ਇਸ ਦਾ ਇਨਾਮੀ ਪੂਲ 17 ਕਰੋੜ ਰੁਪਏ ਸੀ। ਹਰ ਰੋਜ਼ ਵਾਂਗ ਘਣਸ਼ਿਆਮ ਰਾਤ ਨੂੰ ਸੌਂ ਗਿਆ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਟੀਮ ਨੇ 1370 ਅੰਕ ਪ੍ਰਾਪਤ ਕੀਤੇ ਹਨ। ਜਿਸ ਦੀ ਜਿੱਤ ਦੀ ਰਕਮ 4 ਕਰੋੜ ਰੁਪਏ ਹੈ।
ਕਰੋੜਪਤੀ ਬਣਨ ਦਾ ਸੁਪਨਾ ਹੋਇਆ ਸਾਕਾਰ: ਘਣਸ਼ਿਆਮ ਦਾ ਕਰੋੜਪਤੀ ਬਣਨ ਦਾ ਸੁਪਨਾ ਰਾਤੋ-ਰਾਤ ਪੂਰਾ ਹੋ ਗਿਆ। ਘਨਸ਼ਿਆਮ ਦਾ ਪੂਰਾ ਪਰਿਵਾਰ ਇਸ ਖ਼ਬਰ ਤੋਂ ਬਹੁਤ ਖੁਸ਼ ਹੈ। ਘਣਸ਼ਿਆਮ ਦੇ ਘਰ ਉ ਸਨੂੰ ਵਧਾਈ ਦੇਣ ਲਈ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। 33 ਸਾਲਾ ਘਨਸ਼ਿਆਮ ਨੂੰਹ ਦੇ ਪੁੰਹਾਨਾ ਕਸਬੇ ਵਿੱਚ ਡਿਊਟੀ ਉਤੇ ਤਾਇਨਾਤ ਹੈ। ਉਹ 2015 ਤੋਂ ਹਰਿਆਣਾ ਪੁਲਿਸ ਵਿੱਚ ਹੋਮ ਗਾਰਡ ਵਜੋਂ ਕੰਮ ਕਰ ਰਿਹਾ ਹੈ। ਜਦੋਂ ਕਿ ਉਸ ਦੇ ਪਿਤਾ ਇੱਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਘਣਸ਼ਿਆਮ ਨੇ ਦੱਸਿਆ ਕਿ 2023 ਤੋਂ ਉਹ ਇਸ ਐਪ ‘ਤੇ ਇੱਕ ਟੀਮ ਬਣਾ ਕੇ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਕੋਈ ਪੈਸਾ ਨਹੀਂ ਜਿੱਤਿਆ ਸੀ। ਇਸ ਵਾਰ ਉਸ ਦਾ ਸੁਪਨਾ ਸਿੱਧੇ 4 ਕਰੋੜ ਰੁਪਏ ਜਿੱਤ ਕੇ ਸਾਕਾਰ ਹੋਇਆ।
4 ਕਰੋੜ ਰੁਪਏ ਦੀ ਰਕਮ ਉਤੇ 30 ਪ੍ਰਤੀਸ਼ਤ ਟੈਕਸ ਵੀ ਕੱਟਿਆ ਜਾਵੇਗਾ, ਜਿਸ ਕਾਰਨ ਘਣਸ਼ਿਆਮ ਨੂੰ ਲਗਭਗ 2 ਕਰੋੜ 80 ਲੱਖ ਰੁਪਏ ਦੀ ਰਕਮ ਮਿਲੇਗੀ। ਜੇਤੂ ਘਣਸ਼ਿਆਮ ਪ੍ਰਜਾਪਤੀ ਨੂੰ ਪਿੰਡ ਤੁਸੈਣੀ ਦੇ ਸਰਪੰਚ ਅਮਜਦ ਅਤੇ ਪਿੰਡ ਵਾਸੀਆਂ ਨੇ ਪੱਗ ਬੰਨ੍ਹ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ। ਕੁੱਲ ਮਿਲਾ ਕੇ, ਡ੍ਰੀਮ-11 ਐਪ ਲੋਕਾਂ ਲਈ ਖੁਸ਼ਕਿਸਮਤ ਸਾਬਤ ਹੋ ਰਹੀ ਹੈ। ਇਸ ਐਪ ਨੇ ਰਾਤੋ-ਰਾਤ ਘਨਸ਼ਿਆਮ ਦੀ ਕਿਸਮਤ ਬਦਲ ਦਿੱਤੀ।
