ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਵਾਸੀਆਂ ਨੇ ਛੱਡਿਆ ਪੰਜਾਬ, ਰੇਲਵੇ ਸਟੇਸ਼ਨਾਂ ਤੋਂ ਫੜੀਆਂ UP-ਬਿਹਾਰ ਦੀਆਂ ਗੱਡੀਆਂ

23

ਲੁਧਿਆਣਾ- ਭਾਰਤ ਪਾਕਿਸਤਾਨ ਵਿਚਕਾਰ ਵੱਧਦੇ ਤਨਾਅ ਨੂੰ ਵੇਖਦਿਆਂ ਲੁਧਿਆਣਾ ਦੇ ਪ੍ਰਵਾਸੀ ਮਜ਼ਦੂਰਾਂ ਨੇ ਵਾਪਸੀ ਲਈ ਯੂਪੀ ਬਿਹਾਰ ਨੂੰ ਚਾਲੇ ਪਾ ਦਿੱਤੇ ਹਨ। ਲੁਧਿਆਣਾ ਰੇਲਵੇ ਸਟੇਸ਼ਨ ਤੇ ਯੂਪੀ ਬਿਹਾਰ ਜਾਣ ਵਾਲੇ ਯਾਤਰੀਆਂ ਦਾ ਹਜ਼ੂਮ ਵੇਖਿਆ ਜਾ ਰਿਹਾ ਹੈ। ਪ੍ਰਵਾਸੀ ਯਾਤਰੀਆਂ ਦਾ ਕਹਿਣਾ ਵੱਧਦੇ ਤਨਾਅ ਅਤੇ ਡਰ ਦੇ ਮਾਹੌਲ ਨੂੰ ਦੇਖਦੇ ਹੋਏ ਵਾਪਸ ਜਾ ਰਹੇ ਹਨ।

ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੱਧਦੇ ਤਨਾਅ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਸ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਵੀ ਦਹਿਸ਼ਤ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਆਪਣੇ ਬਿਹਾਰ ਯੂਪੀ ਜਾਣ ਦਾ ਮਨ ਬਣਾ ਲਿਆ ਵੈ ਜਿਸ ਦੇ ਕਰਕੇ ਹੁਣ ਇੱਕ ਵੱਡੀ ਤਾਦਾਦ ਦੇ ਵਿੱਚ ਪ੍ਰਵਾਸੀ ਮਜ਼ਦੂਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਦਿਖਾਈ ਦਿੱਤੇ। ਹਰ ਕੋਈ ਸਖਸ਼ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਤਾਂ ਕਿ ਉਹ ਆਪਣੀ ਟ੍ਰੇਨ ਦੇ ਜ਼ਰੀਏ ਆਪਣੇ ਘਰ ਵਾਲਿਆਂ ਤੱਕ ਪਹੁੰਚ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਦੇ ਬਾਰਡਰ ਏਰੀਏ ਇਲਾਕੇ ਦੇ ਵਿੱਚ ਲਗਾਤਾਰ ਫਾਇਰਿੰਗ ਅਤੇ ਰੋਕਟ ਲਾਂਚਰ ਅਤੇ ਡਰੋਨ ਡਿੱਗ ਰਹੇ ਹਨ ਉਸ ਦੇ ਨਾਲ ਉਹਨਾਂ ਨੂੰ ਡਰ ਲੱਗ ਰਿਹਾ ਹੈ ਹੈ। ਜਿਸ ਕਰਕੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ।