ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਰਾਜ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹੇਠ ਲਿਖੇ ਨਿਰਦੇਸ਼ ਹੋਏ ਜਾਰੀ…
- ਕੈਂਪਸ ਵਿੱਚ ਰੁਕੇ ਵਿਦਿਆਰਥੀ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ
- ਰੁਕਣ ਵਾਲੇ ਵਿਦਿਆਰਥੀ ਦਾ ਰਹਿਣ ਅਤੇ ਖਾਣੇ ਦਾ ਹੋਵੇ ਪ੍ਰਬੰਧ
- ਵਿਦਿਆਰਥੀਆਂ ਨੂੰ ਕੈਂਪਸ ਛੱਡਣ ਲਈ ਨਹੀਂ ਕੀਤਾ ਜਾਵੇਗਾ ਮਜ਼ਬੂਰ
- ਜਿਹੜੇ ਵਿਦਿਆਰਥੀ ਘਰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਅਕਾਦਮਿਕ ਜੁਰਮਾਨਾ ਨਹੀਂ ਲੱਗੇਗਾ। ਅਜਿਹੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸਮਾਂ-ਸਾਰਣੀ ਮੁੜ ਨਿਰਧਾਰਤ ਕੀਤੀ ਜਾਵੇਗੀ ਜਾਂ ਹੋਰ ਵਿਕਲਪਿਕ ਪ੍ਰਬੰਧ ਕੀਤੇ ਜਾਣਗੇ।
