ਮਲੇਰਕੋਟਲਾ ਦੇ ਮਰਹੂਮ ਨਵਾਬ ਸ਼ੇਰ ਮੁਹੰਮਦ ਖਾਨ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਅ-ਦਾਅ-ਨਾਅਰਾ ਮਾਰਿਆ ਸੀ। ਅਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਸ੍ਰੀ ਸਾਹਿਬ ਤਲਵਾਰ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਭੇਟ ਕੀਤੀ ਸੀ। ਜੋ ਅੱਜ ਵੀ ਮੌਜੂਦ ਹੈ।
ਦੱਸ ਦੀਏ ਕਿ ਮਲੇਰਕੋਟਲਾ ਦੀ ਆਖਰੀ ਬੇਗਮ ਮੁਨੱਬਰ-ਉਨ-ਨਿਸ਼ਾ ਜੋ ਹੁਣ ਇਸ ਦੁਨੀਆਂ ਤੇ ਨਹੀਂ ਰਹੇ ਅਤੇ ਉਹਨਾਂ ਦਾ ਮੁਬਾਰਕ ਮਹਿਲ ਵੀ ਸਰਕਾਰ ਨੇ ਖਰੀਦ ਲਿਆ ਜਿਸ ਤੋਂ ਬਾਅਦ ਹੁਣ ਦੋ ਵੱਖ-ਵੱਖ ਧਿਰਾਂ ਉਸ ਸ੍ਰੀ ਸਾਹਿਬ ਤਲਵਾਰ ਦੀ ਦਾਵੇਦਾਰੀ ਕਰ ਰਹੇ ਨੇ ਅਤੇ ਇੱਕ ਧਿਰ ਵੱਲੋਂ ਕਿਹਾ ਗਿਆ ਸੀ ਕਿ ਸ੍ਰੀ ਸਾਹਿਬ ਮਹਿਲ ਵਿੱਚ ਮੌਜੂਦ ਨਹੀਂ ਹੈ ਜਿਸਦੀ ਸ਼ਿਕਾਇਤ ਪੁਲਿਸ ਨੂੰ ਅਤੇ ਐਸਜੀਪੀਸੀ ਨੂੰ ਵੀ ਦਿੱਤੀ ਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਅਤੇ ਉਹਨਾਂ ਦੀ ਟੀਮ ਇਸਦੀ ਜਾਂਚ ਕਰਨ ਦੋਹਾਂ ਧਿਰਾਂ ਨੂੰ ਮਿਲੀ ਅਤੇ ਦੂਸਰੀ ਧਿਰ ਮੁਹੰਮਦ ਮਹਿਬੂਬ ਕੋਲ ਸ੍ਰੀ ਸਾਹਿਬ ਸੰਭਾਲ ਕੇ ਰੱਖੀ ਹੋਈ ਸੀ ਜਿਨਾਂ ਦੇ ਦਰਸ਼ਨ ਐਸਜੀਪੀਸੀ ਕਮੇਟੀ ਵੱਲੋਂ ਕੀਤੇ ਗਏ ਤੇ ਦੇਖਿਆ ਕਿ ਸਾਮ ਸੰਭਾਲ ਚੰਗੀ ਤਰ੍ਹਾਂ ਕੀਤੀ ਗਈ ਹੈ।
ਜਿਸ ਤੋਂ ਬਾਅਦ ਦੂਸਰੀ ਧਿਰ ਨੇ ਕਿਹਾ ਕਿ ਹੁਣ ਪਤਾ ਚੱਲ ਗਿਆ ਹੈ ਕਿ ਸ੍ਰੀ ਸਾਹਿਬ ਕਿਸ ਕੋਲ ਹੈ ਅਤੇ ਉਹ ਚਾਹੁੰਦੇ ਨੇ ਕਿ ਗੁਰੂ ਸਾਹਿਬ ਦੀ ਦਿੱਤੀ ਨਿਸ਼ਾਨੀ ਨੂੰ ਸੰਗਤਾਂ ਲਈ ਗੁਰੂ ਘਰ ਮਲੇਰਕੋਟਲਾ ਗੁਰਦੁਆਰਾ ਹਾਅ ਦਾਅ ਨਾਅਰਾ ਸਾਹਿਬ ਵਿਖੇ ਰੱਖੀ ਜਾਵੇ ਤਾਂ ਜੋ ਲੋਕ ਇਸ ਸ਼ਾਸਤਰ ਦੇ ਦਰਸ਼ਨ ਕਰ ਸਕਣ।
