ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਨਵਾਂ ਸਾਲ…

20

1 ਜਨਵਰੀ ਨੂੰ ਸਿਰਫ਼ ਸਾਲ ਹੀ ਨਹੀਂ ਬਦਲਿਆ, ਕੈਲੰਡਰ ਹੀ ਨਹੀਂ ਬਦਲਿਆ, ਸਗੋਂ ਕਈ ਵੱਡੇ ਨਿਯਮ ਵੀ ਬਦਲੇ ਹਨ। ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ ‘ਤੇ ਪੈ ਸਕਦਾ ਹੈ। ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਹੁਣ ਨਵੇਂ ਸਾਲ ਵਿੱਚ ਨਵੇਂ ਰੁਝਾਨ ਦੇ ਨਾਲ-ਨਾਲ ਨਵੇਂ ਖਰਚੇ ਵੀ ਹੋਣਗੇ। 1 ਜਨਵਰੀ 2025 ਤੋਂ ਸਾਰੀਆਂ ਵੱਡੀਆਂ ਕਾਰ ਕੰਪਨੀਆਂ ਦੀਆਂ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ। ਫਿਕਸਡ ਡਿਪਾਜ਼ਿਟ ਨਾਲ ਜੁੜੇ ਨਿਯਮਾਂ ‘ਚ ਬਦਲਾਅ ਹੋਵੇਗਾ। ਨਵਾਂ ਸਾਲ ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਇਸ ਦਾ ਕਾਰਨ ਇਹ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਜ਼ਿਆਦਾ ਕਰਜ਼ਾ ਲੈ ਸਕਣਗੇ। ਫੀਚਰ ਜਾਂ ਬੇਸਿਕ ਫੋਨ ਯੂਜ਼ਰਸ ਹੁਣ ਆਪਣੇ ਖਾਤੇ ਤੋਂ ਜ਼ਿਆਦਾ ਪੈਸੇ ਟ੍ਰਾਂਸਫਰ ਕਰ ਸਕਣਗੇ।

ਕਿਸਾਨਾਂ ਦੀ ਗੱਲ ਕਰੀਏ ਤਾਂ ਨਵਾਂ ਸਾਲ ( ਸਾਲ 2025 ) ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਕਿਸਾਨ ਹੁਣ ਬਿਨਾਂ ਕਿਸੇ ਗਾਰੰਟੀ ਦੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਪਹਿਲਾਂ ਇਸ ਦੀ ਸੀਮਾ 1.6 ਲੱਖ ਰੁਪਏ ਸੀ। ਇਸ ਸਬੰਧੀ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ। ਹਾਲਾਂਕਿ ਆਰਬੀਆਈ ਨੇ ਇਸ ਸਬੰਧ ਵਿੱਚ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।