ਸੰਤ ਬਾਬਾ ਗੁਰਬਖਸ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੱਬੋਵਾਲ ਵੱਲੋਂ ਸਿੱਖ ਧਰਮ ਦੇ ਪਰਚਾਰ ਪ੍ਰਸਾਰ ਲਈ ਬੜੀ ਸੰਜੀਦਗੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜਿਸ ਸਦਕਾ ਸਿੱਖ ਧਰਮ ਛੱਡ ਕੇ ਇਸਾਈ ਬਣ ਚੁੱਕੇ ਪਰਿਵਾਰ ਵੀ ਮੁੜ ਸਿੱਖ ਧਰਮ ਵਿੱਚ ਸ਼ਾਮਿਲ ਹੋ ਰਹੇ ਹਨ।
ਇਸੇ ਕੜੀ ਤਹਿਤ ਪਿੰਡ ਜਬੋਵਾਲ ਦੇ ਵਸਨੀਕ ਸੁਰਜੀਤ ਕੌਰ ਪਤੀ ਸਵਰਨ ਸਿੰਘ ਨੇ ਸਮੇਤ ਪਰਿਵਾਰ ਅੱਜ ਸਿੱਖ ਧਰਮ ਵਿੱਚ ਮੁੜ ਪ੍ਰਵੇਸ਼ ਕੀਤਾ। ਸਰਜੀਤ ਕੌਰ ਤੇ ਉਸ ਦੇ ਪਤੀ ਸਵਰਨ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਪੰਜ ਵਰੇ ਪਹਿਲਾਂ ਸੁਰਜੀਤ ਕੌਰ ਜਿਸ ਦੀ ਸਿਹਤ ਖਰਾਬ ਰਹਿੰਦੀ ਸੀ ਨੂੰ ਕੁਝ ਪਾਸਟਰਾਂ ਆਦਿ ਨੇ ਗੁਮਰਾਹ ਕਰਕੇ ਕਿਹਾ ਕਿ ਤੁਸੀਂ ਇਸਾਈ ਧਰਮ ਵਿੱਚ ਸਮੂਲੀਅਤ ਕਰਕੇ ज ਦੀ ਸ਼ਰਨ ਵਿੱਚ ਆ ਜਾਓ ਤੁਹਾਡੇ ਸਾਰੇ ਰੋਗ ਅਤੇ ਹੋਰ ਮੁਸ਼ਕਲਾਂ ਸਦਾ ਲਈ ਖਤਮ ਹੋ ਜਾਣਗੀਆਂ।
ਸੁਰਜੀਤ ਕੌਰ ਨੇ ਦੱਸਿਆ ਕਿ ਇਸ ਦੇ ਬਾਵਜੂਦ ਵੀ ਨਾ ਤਾਂ ਮੇਰੀ ਬਿਮਾਰੀ ਠੀਕ ਹੋਈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਹੋਰ ਲਾਭ ਸਾਨੂੰ ਮਿਲਿਆ। ਉਸ ਨੇ ਕਿਹਾ ਕਿ ਹੁਣ ਮੇਰੇ ਬੱਚਿਆਂ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਸਿੱਖ ਹਾਂ ਪਰ ਕੁਝ ਗੁਮਰਾਹ ਕੁਨ ਲੋਕਾਂ ਦੀਆਂ ਭੜਕਾਊ ਗੱਲਾਂ ਵਿੱਚ ਆ ਕੇ ਸਿੱਖ ਧਰਮ ਤੋਂ ਵੱਖ ਹੋ ਚੁੱਕੇ ਹਾਂ। ਹੁਣ ਅਸੀਂ ਸਭ ਸੋਚ ਵਿਚਾਰ ਕਰਨ ਤੋਂ ਬਾਅਦ ਸੰਤ ਬਾਬਾ ਗੁਰਬਖਸ਼ ਸਿੰਘ ਗੁਰਮਿਤ ਸੰਗੀਤ ਅਕੈਡਮੀ ਦੇ ਸੰਚਾਲਕਾਂ ਭਾਈ ਮਲਕੀਤ ਸਿੰਘ,ਭਾਈ ਤੇਜਬੀਰ ਸਿੰਘ, ਭਾਈ ਅਵਤਾਰ ਸਿੰਘ,ਭਾਈ ਜਤਿੰਦਰ ਸਿੰਘ,ਭਾਈ ਸੁਖਦੇਵ ਸਿੰਘ, ਭਾਈ ਬਾਜ ਸਿੰਘ ਦੀ ਹਾਜ਼ਰੀ ਵਿੱਚ ਮੁੜ ਸਿੱਖ ਧਰਮ ਵਿੱਚ ਸ਼ਾਮਿਲ ਹੋ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨ ਵੀ ਪਵਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਅਖੰਡ ਪਾਠ ਸਾਹਿਬ ਕਰਵਾਵਾਂਗੇ। ਉਹਨਾਂ ਨੇ ਗੁਰੂ ‘ ਸਾਹਿਬ ਦੇ ਸਿੱਖ ਸੰਗਤਾਂ ਤੋਂ ਵੀ ਮਾਫੀ ਮੰਗੀ ਅਤੇ ਲਿਖਤੀ ਪੱਤਰ ਵੀ ਅਕੈਡਮੀ ਦੇ ਮੁਹਤਬਰਾਂ ਨੂੰ ਦੇ ਕੇ ਕਿਹਾ ਕਿ ਭਵਿੱਖ ਵਿੱਚ ਕਦੇ ਵੀ ਅਸੀਂ ਸਿੱਖ ਧਰਮ ਤਿਆਗਣ ਵਰਗੀ ਮਹਾਂ ਗਲਤੀ ਨਹੀਂ ਕਰਾਂਗੇ।
