ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ। ਭਾਰਤ ਵਿੱਚ, ਕੁੜੀਆਂ ਲਈ ਵਿਆਹ ਦੀ ਕਾਨੂੰਨੀ ਉਮਰ 18 ਸਾਲ ਹੈ ਅਤੇ ਲੜਕਿਆਂ ਲਈ ਵਿਆਹ ਦੀ ਕਾਨੂੰਨੀ ਉਮਰ 21 ਸਾਲ ਹੈ। ਪਰ ਕੈਰੀਅਰ ਦੀਆਂ ਉਚਾਈਆਂ ‘ਤੇ ਪਹੁੰਚਣ ਅਤੇ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਬਹੁਤ ਸਾਰੇ ਨੌਜਵਾਨ ਵਿਆਹ ਤੋਂ ਪਹਿਲਾਂ ਹੀ 30 ਸਾਲ ਦੀ ਉਮਰ ਪਾਰ ਕਰ ਲੈਂਦੇ ਹਨ। ਹਾਲਾਂਕਿ, ਕਿਸ ਉਮਰ ਵਿੱਚ ਵਿਆਹ ਕਰਨਾ ਹੈ, ਇੱਕ ਵਿਅਕਤੀ ਦਾ ਪੂਰੀ ਤਰ੍ਹਾਂ ਨਿੱਜੀ ਫੈਸਲਾ ਹੈ। ਪਰ ਇਸ ਤੋਂ ਬਾਅਦ ਵੀ ਵਿਆਹ ਦੀ ਉਮਰ ਵਿਚ ਦੇਰੀ ਦਾ ਸਬੰਧ ਸਮਾਜਿਕ ਫ਼ਰਜ਼ਾਂ ਨਾਲ ਨਹੀਂ ਸਗੋਂ ਇਸ ਤੋਂ ਕਿਤੇ ਵੱਡਾ ਹੈ। ਕਈ ਵਾਰ, ਸੈਟਲ ਹੋਣ ਅਤੇ ਸਹੀ ਜੀਵਨ ਸਾਥੀ ਲੱਭਣ ਵਿੱਚ ਦੇਰੀ ਕਾਰਨ, ਜਦੋਂ ਉਮਰ 30 ਦਾ ਅੰਕੜਾ ਪਾਰ ਕਰ ਜਾਂਦੀ ਹੈ, ਤਾਂ ਵਿਅਕਤੀ ਨੂੰ ਕਈ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
1. ਫਰਟੀਲਿਟੀ (ਪ੍ਰਜਨਨ ਸਮਰਥਾ) ‘ਤੇ ਅਸਰ : ਔਰਤਾਂ ਲਈ, 30 ਸਾਲ ਦੀ ਉਮਰ ਤੋਂ ਬਾਅਦ ਗਰਭ ਅਵਸਥਾ ਦੀ ਸੰਭਾਵਨਾ ਘੱਟ ਸਕਦੀ ਹੈ। ਵਧਦੀ ਉਮਰ ਦੇ ਨਾਲ ਅੰਡੇ ਦੀ ਗੁਣਵੱਤਾ ਘੱਟ ਜਾਂਦੀ ਹੈ, ਅਤੇ ਇਸ ਕਾਰਨ ਗਰਭਵਤੀ ਹੋਣ ਵਿੱਚ ਮੁਸ਼ਕਲ ਹੋ ਸਕਦੀ ਹੈ। 30 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਕਈ ਥਾਵਾਂ ‘ਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕੁਝ ਅਧਿਐਨਾਂ ਇਹ ਵੀ ਦਰਸਾਉਂਦੀਆਂ ਹਨ ਕਿ ਔਰਤਾਂ ਲਈ 35 ਤੋਂ ਬਾਅਦ ਗਰਭ ਧਾਰਨ ਕਰਨਾ ਵਧੇਰੇ ਚੁਣੌਤੀਪੂਰਨ ਹੁੰਦਾ ਹੈ। ਮਰਦਾਂ ਵਿੱਚ ਵੀ, ਸ਼ੁਕ੍ਰਾਣੂ ਦੀ ਗੁਣਵੱਤਾ ਉਮਰ ਦੇ ਨਾਲ ਪ੍ਰਭਾਵਿਤ ਹੋ ਸਕਦੀ ਹੈ। ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਸ਼ੁਕਰਾਣੂਆਂ ਦੀ ਗਿਣਤੀ 30 ਸਾਲ ਦੀ ਉਮਰ ਤੱਕ ਬਿਹਤਰ ਰਹਿੰਦੀ ਹੈ।
2. ਸੰਵੇਦਨਸ਼ੀਲਤਾ ਅਤੇ ਮਾਨਸਿਕ ਸਥਿਤੀ : 30 ਸਾਲ ਤੋਂ ਬਾਅਦ ਲੋਕ ਜ਼ਿਆਦਾ ਸਥਿਰ ਅਤੇ ਜ਼ਿੰਮੇਵਾਰ ਹੋ ਜਾਂਦੇ ਹਨ ਪਰ ਇਸ ਉਮਰ ਤੱਕ ਤੁਹਾਡੀਆਂ ਆਦਤਾਂ ਵੀ ਕਾਫੀ ਸਥਿਰ ਹੋ ਜਾਂਦੀਆਂ ਹਨ। ਅਜਿਹੇ ‘ਚ ਦੋਹਾਂ ਨੂੰ ਵਿਆਹ ਤੋਂ ਬਾਅਦ ਅਡਜਸਟ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਵਿਆਹ ਵਰਗੀ ਆਪਣੀ ਜੀਵਨ ਸ਼ੈਲੀ ਵਿੱਚ ਆਏ ਵੱਡੇ ਬਦਲਾਅ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
3.ਇਸ ਤੋਂ ਇਲਾਵਾ ਦੇਰ ਨਾਲ ਵਿਆਹ ਹੋਣ ਕਾਰਨ ਫਿਜ਼ੀਕਲ ਇੰਟੀਮੇਸੀ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਦੇਰ ਨਾਲ ਵਿਆਹ ਹੋਣ ਕਾਰਨ ਅਕਸਰ ਲੋਕ ਚਿੜਚਿੜੇ ਹੋ ਜਾਂਦੇ ਹਨ ਅਤੇ ਹਰ ਛੋਟੀ-ਛੋਟੀ ਗੱਲ ਨੂੰ ਲੈ ਕੇ ਲੜਾਈ-ਝਗੜਾ ਕਰਨ ਲੱਗ ਜਾਂਦੇ ਹਨ। ਇਸ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ। 30 ਸਾਲ ਦੀ ਉਮਰ ਤੋਂ ਬਾਅਦ ਸੈਕਸ ਲਾਈਫ ਤੇ ਵੀ ਪ੍ਰਭਾਵ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਜੋੜੇ ਇੱਕ ਦੂਜੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਪਾਉਂਦੇ ਹਨ।
ਹਾਲਾਂਕਿ, ਜਿਵੇਂ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਦੇਰ ਨਾਲ ਵਿਆਹ ਦੇ ਕੁਝ ਸਕਾਰਾਤਮਕ ਪਹਿਲੂ ਹਨ ਕਿ 30 ਸਾਲ ਦੀ ਉਮਰ ਤੱਕ, ਲੋਕ ਆਮ ਤੌਰ ‘ਤੇ ਆਪਣੇ ਕਰੀਅਰ ਵਿੱਚ ਬਹੁਤ ਅੱਗੇ ਵਧ ਚੁੱਕੇ ਹੁੰਦੇ ਹਨ ਅਤੇ ਵਿੱਤੀ ਤੌਰ ‘ਤੇ ਜ਼ਿਆਦਾ ਸਥਿਰ ਹੁੰਦੇ ਹਨ। ਇਸ ਨਾਲ ਵਿਆਹੁਤਾ ਜੀਵਨ ਵਿਚ ਵਿੱਤੀ ਤਣਾਅ ਘੱਟ ਹੋ ਸਕਦਾ ਹੈ। ਇਸ ਉਮਰ ਵਿੱਚ, ਲੋਕ ਵਧੇਰੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ, ਜਿਸ ਨਾਲ ਰਿਸ਼ਤੇ ਨੂੰ ਸਮਝਣਾ ਅਤੇ ਨਜਿੱਠਣਾ ਆਸਾਨ ਹੋ ਸਕਦਾ ਹੈ।
