ਪਿੰਡ ਜਨਸੂਆ ‘ਚ ਹੈਵਾਨ ਬਣੀ ਭੀੜ, ਪੁੱਤ ਦੀ ਗਲਤੀ ਕਾਰਨ ਮਾਂ ਨੂੰ 4 ਘੰਟੇ ਖੰਭੇ ਨਾਲ ਬੰਨ੍ਹ ਕੇ…

10

ਪਟਿਆਲਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਰਾਜਪੁਰਾ ਦੇ ਪਿੰਡ ਜਨਸੂਆ ਵਿੱਚ ਲੋਕਾਂ ਦਾ ਤਾਲਿਬਾਨੀ ਰੂਪ ਦੇਖਣ ਨੂੰ ਮਿਲਿਆ ਜਿੱਥੇ ਇੱਕ ਔਰਤ ਨੂੰ 4 ਘੰਟੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਰੱਖਿਆ ਗਿਆ ਜਿਸਦਾ ਕਸੂਰ ਇਹ ਸੀ ਕਿ ਉਸਦਾ ਪੁੱਤਰ ਇੱਕ ਔਰਤ ਨੂੰ ਭਜਾ ਕੇ ਲੈ ਗਿਆ ਸੀ।

ਜਿਸ ਤੋਂ ਬਾਅਦ ਪਿੰਡ ਦੇ ਕੁੱਝ ਲੋਕਾਂ ਦਾ ਗੁੱਸਾ ਮੁੰਡੇ ਦੀ ਮਾਂ ‘ਤੇ ਫੁੱਟਿਆ। ਜਿਨ੍ਹਾਂ ਨੇ ਉਸਨੂੰ ਫੜ੍ਹ ਕੇ ਖੰਭੇ ਨਾਲ ਬੰਨ੍ਹ ਦਿੱਤਾ। ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।