ਲੁਧਿਆਣਾ:- ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਬੈਠਕ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਬਾਠ ਵੱਲੋਂ ਕੀਤੀ ਗਈ।
ਮੀਟਿੰਗ ਦੌਰਾਨ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਜਸਪ੍ਰੀਤ ਸਿੰਘ ਬਠਿੰਡਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਇਸ ਮੀਟਿੰਗ ਦੌਰਾਨ ਦੀ ਰੈਵੇਨਿਊ ਕਾਨੂੰਨਗੋ ਐਸਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਲਟਕ ਰਹੀਆਂ ਮੰਗਾਂ ‘ਤੇ ਵਿਚਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ 24 ਦਸੰਬਰ ਨੂੰ ਉਨ੍ਹਾਂ ਦੀ ਮੀਟਿੰਗ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਦੇ ਨਾਲ ਹੋਈ ਸੀ, ਜਿਸ ਵਿਚ ਡਾਇਰੈਕਟਰ ਸਾਹਿਬ ਵੱਲੋਂ ਕਾਨੂੰਨਗੋ ਦੇ ਬਕਾਏ ਮੈਡੀਕਲ ਬਿੱਲ ਉਨ੍ਹਾਂ ਦੇ ਪ੍ਰਮੋਸ਼ਨ, ਵਿਭਾਗ ਦੀ ਪ੍ਰੀਖਿਆ ਦੇ ਨਤੀਜੇ, ਟਾਈਮਜ਼ ਸਕੇਲ,ਟੈਕਨੀਕਲ ਗ੍ਰੇਡ, ਫਰਨੀਚਰ ਆਦਿ ਦੇ ਬਾਰੇ ‘ਚ ਮੰਗ-ਪੱਤਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਸਹਿਮਤੀ ਨਹੀਂ ਪ੍ਰਗਟਾਈ ਗਈ, ਜਿਸ ਕਾਰਨ ਆਉਣਵਾਲੇ ਦਿਨਾਂ ‘ਚਦੀਕਾਨੂੰਨਗੋ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਜਗਤਾਰ ਸਿੰਘ ਮੀਰਪੁਰ, ਜਸਪਾਲ ਸਿੰਘ ਸਿਧ ਬਲਵਿੰਦਰ ਸਿੰਘ ਸੰਧੂ, ਅਜੀਤਪਾਲ ਸਿੰਘ, ਵਰਿੰਦਰ ਰੱਤੀ, ਗੁਰਮੁਖ ਸਿੰਘ ਆਦਿ ਮੈਂਬਰ ਮੀਟਿੰਗ ਦੌਰਾਨ ਮੌਜੂਦ ਸਨ।
