ਡੇਰਾ ਸ਼੍ਰੀ ਭਜਨਗੜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਅਤੇ ਸਮੂਹ ਮੈਂਬਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

17

ਫਾਜ਼ਿਲਕਾ ਰੋੜ ਤੇ ਗੋਲੂ ਕਾ ਮੋੜ ਵਿਖ਼ੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ 4-5  ਵਿਅਕਤੀ ਜ਼ਖਮੀ ਹੋ ਗਏ, ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਵਿਅਕਤੀ ਪਿੰਡ ਅਲਫੂ ਕੇ ਤੋਂ ਵਿਆਹ ਵੇਖ ਛੋਟੇ ਹਾਥੀ ਸਵਾਰ ਹੋ ਕੇ ਫਤਿਆਬਾਦ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ, ਪਿੰਡ ਗੋਲੂ ਕੇ ਮੋੜ ਵਿਖੇ ਰੁਕੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 3-4 ਵਿਅਕਤੀ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਇਲਾਜ ਲਈ ਹਸਪਤਾਲ ਗੁਰੂਹਰਸਹਾਏ ਪਹੁੰਚਿਆ ਗਿਆ। ਇਸ ਮੌਕੇ ਹਾਦਸੇ ਦੀ ਜਗ੍ਹਾ ਤੇ ਇਕੱਠੇ ਹੋਏ ਲੋਕਾਂ ਨੇ ਇਸ ਹਾਦਸੇ ਨੂੰ ਸਥਾਨਕ ਦੁਕਾਨਦਾਰਾਂ ਨੂੰ ਜਿੰਮੇਵਾਰ ਠਹਿਰਾਇਆ, ਜਿਨਾਂ ਨੇ ਸੜਕ ਤੇ ਨਾਜਾਇਜ਼ ਕਬਜ਼ੇ ਕਰਕੇ ਆਪਣੀਆਂ ਦੁਕਾਨਾਂ ਸੜਕ ਤੇ ਲਗਾਈਆਂ ਹੋਈਆਂ ਹਨ। ਸੜਕ ਤੰਗ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ।

ਇਥੋਂ ਲੰਘਣ ਵਾਲੇ ਰਾਹੀਗੀਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹੀ ਇਥੋਂ ਹਟਾਇਆ ਜਾਵੇ ਤਾਂ ਜੋ ਇੱਥੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡੇਰਾ ਸ਼੍ਰੀ ਭਜਨਗੜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਅਤੇ ਸਮੂਹ ਮੈਂਬਰਾਂ ਨੇ ਹੋਈ ਇਸ ਮੰਦਭਾਗੀ ਘਟਨਾ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾ ਕਿਹਾ ਪਰਮਾਤਮਾ ਹਾਦਸੇ ਵਿਚ ਵਿਛੜੀਆ ਰੂਹਾਂ ਦੇ ਭਲੇ ਦੀ ਅਰਦਾਸ ਕੀਤੀ। ਉਨਾਂ ਨੇ ਇਸ ਹਾਦਸੇ ਨੂੰ ਸਥਾਨਕ ਦੁਕਾਨਦਾਰਾਂ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ  ਇਥੋਂ ਦੇ ਦੁਕਾਨਦਾਰਾਂ ਨੇ 25 ਫੁੱਟ ਅੱਗੇ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਸੜਕ ਦੀ ਚੌੜਾਈ 150 ਹੋਣ ਦੇ ਬਾਵਜੂਦ ਲੋਕਾਂ ਨੇ ਸੜਕ ਦੀ ਜਗ੍ਹਾ ਤੇ ਨਜਾਇਜ਼ ਕਬਜੇ ਕਰਕੇ ਆਪਣੀਆਂ ਦੁਕਾਨਾਂ ਅੱਗੇ ਵਧਾ ਕੇ ਪੱਕੀ ਸੜਕ ਉਪਰ ਤੱਕ ਲਗਾਈਆਂ ਹਨ ਅਤੇ ਗਾਹਕ ਇਹਨਾ ਦੀਆ ਦੁਕਾਨਾਂ ਤੇ ਸਮਾਨ ਖਰੀਦ ਸਮੇ ਆਪਣੇ ਵਹੀਕਲ ਪੱਕੀ ਸੜਕ ਉਪਰ ਹੀ ਖੜੇ ਕਰ ਦਿੰਦੇ ਹਨ। ਆਵਾਜਾਈ ਦੇ ਹਿਸਾਬ ਨਾਲ ਸੜਕ ਤੰਗ ਹੋ ਗਈ। ਜਿਸ ਕਾਰਨ ਰੋਜਾਨਾ ਹਾਦਸਾ ਵਾਪਰ ਰਹੇ ਹਨ , ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਜਾਇਜ਼ ਕਬਜੇ ਹਟਾ ਕੇ ਸੜਕ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੇ ਹਾਦਸੇ ਨਾ ਵਾਪਰਨ ਅਤੇ ਲੋਕ ਸੁਰੱਖਿਅਤ ਆਪਣੇ ਘਰ ਪਹੁੰਚ ਸਕਣ।