ਡੇਰਾ ਬਿਆਸ ਵਿਖੇ 18 ਤਰੀਕ ਨੂੰ ਹੋਣ ਵਾਲੇ ਭੰਡਾਰੇ ਸੰਬੰਧੀ ਨਵੀਂ Notification, ਸੰਗਤ ਧਿਆਨ ਦੇਵੇ

28

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਪੈਰੋਕਾਰਾਂ ਲਈ ਇੱਕ ਖੁਸ਼ਖਬਰੀ ਹੈ ਕਿ ਹੁਣ 18 ਮਈ ਨੂੰ ਡੇਰਾ ਬਿਆਸ ਵਿਖੇ ਭੰਡਾਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, 16 ਅਤੇ 17 ਮਈ ਨੂੰ ਇੱਕ ਸਵਾਲ-ਜਵਾਬ ਪ੍ਰੋਗਰਾਮ ਵੀ ਹੋਵੇਗਾ। 17 ਮਈ (ਸ਼ਨੀਵਾਰ) ਨੂੰ ਸਤਿਸੰਗ ਤੋਂ ਬਾਅਦ, ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਸੰਗਤ ਨੂੰ ਦਰਸ਼ਨ ਵੀ ਦੇਣਗੇ। ਇਸ ਸਬੰਧੀ ਡੇਰੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਸਥਿਤੀ ਦੇ ਕਾਰਨ, ਡੇਰਾ ਬਿਆਸ ਨੇ ਪਹਿਲਾਂ 11 ਮਈ ਅਤੇ ਫਿਰ 18 ਮਈ ਨੂੰ ਬਿਆਸ ਵਿੱਚ ਹੋਣ ਵਾਲਾ ਸਤਿਸੰਗ (ਭੰਡਾਰਾ) ਰੱਦ ਕਰ ਦਿੱਤਾ ਸੀ, ਪਰ ਹੁਣ ਸਥਿਤੀ ਆਮ ਵਾਂਗ ਹੋਣ ਕਾਰਨ, ਡੇਰੇ ਨੇ 18 ਮਈ ਲਈ ਸਤਿਸੰਗ ਮੁੜ ਤਹਿ ਕਰ ਦਿੱਤਾ ਹੈ। ਇਸ ਦਿਨ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ।

ਦੱਸ ਦਈਏ ਕਿ ਸਤਿਸੰਗ ਭੰਡਾਰਾ 16,17,18 ਮਈ ਨੂੰ ਬਿਆਸ ਵਿੱਚ ਹੋਵੇਗਾ। ਪਹਿਲਾਂ ਜੰਗ ਕਾਰਨ ਇਸਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ।