ਰਿਲਾਇੰਸ ਦੀ ਜਾਮਨਗਰ ਰਿਫਾਇਨਰੀ ਦੇ 25 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਜਾਮਨਗਰ ‘ਚ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਰਿਫਾਈਨਰੀ ਦੇ ਸਾਰੇ ਕਰਮਚਾਰੀਆਂ ਦੇ ਨਾਲ-ਨਾਲ ਅੰਬਾਨੀ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਅੰਬਾਨੀ ਪਰਿਵਾਰ ਜਾਮਨਗਰ ਨਾਲ ਲਗਾਵ ਹੈ। ਇੱਥੇ ਮੌਜੂਦ ਰਿਫਾਇਨਰੀ, ਵੰਤਾਰਾ, ਵਿਆਹਾਂ ਲਈ ਇੱਕ ਸ਼ਾਨਦਾਰ ਸਥਾਨ ਹੀ ਨਹੀਂ, ਬਲਕਿ ਜਾਮਨਗਰ ਅੰਬਾਨੀ ਪਰਿਵਾਰ ਲਈ ਕਈ ਤਰੀਕਿਆਂ ਨਾਲ ਖਾਸ ਹੈ।
ਪ੍ਰੋਗਰਾਮ ਦੌਰਾਨ ਰਿਲਾਇੰਸ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਵੀ ਧੀਰੂਭਾਈ ਅੰਬਾਨੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਾਮਨਗਰ ਜਨਮ ਭੂਮੀ, ਕਰਮਭੂਮੀ ਅਤੇ ਸ਼ਰਧਾ ਭੂਮੀ ਹੈ… ਉਨ੍ਹਾਂ ਦੱਸਿਆ ਕਿ ਕਿਵੇਂ ਅੰਬਾਨੀ ਪਰਿਵਾਰ ਨੇ ਜਾਮਨਗਰ ਵਿੱਚ ਵਿਸ਼ਵ ਦੀ ਟਾਪ ਦੀ ਰਿਫਾਇਨਰੀ ਸਥਾਪਤ ਕਰਨ ਦਾ ਸੁਪਨਾ ਦੇਖਿਆ ਸੀ ਅਤੇ ਕਿਵੇਂ ਅੰਬਾਨੀ ਪਰਿਵਾਰ ਜਾਮਨਗਰ ਨਾਲ ਜੁੜਿਆ
ਪ੍ਰੋਗਰਾਮ ਦੌਰਾਨ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਨੀਤਾ ਅੰਬਾਨੀ ਨੇ ਕਿਹਾ, ‘ਜਾਮਨਗਰ ਸਿਰਫ ਇਕ ਜਗ੍ਹਾ ਨਹੀਂ ਹੈ, ਬਲਕਿ ਰਿਲਾਇੰਸ ਦੀ ਆਤਮਾ ਹੈ। ਨੀਤਾ ਅੰਬਾਨੀ ਨੇ ਕਿਹਾ ਕਿ ਜਾਮਨਗਰ ਸਾਡੇ ਦਿਲਾਂ ਵਿੱਚ ਬਹੁਤ ਡੂੰਘਾ ਵੱਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਮਨਗਰ ਕੋਕਿਲਾ ਮਾਂ ਦੀ ਜਨਮ ਭੂਮੀ ਹੈ। ਇਹ ਉਨ੍ਹਾਂ ਦੇ ਰੂਟਸ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਉਹ ਅੱਜ ਸਾਡੇ ਨਾਲ ਹਨ ਅਤੇ ਉਨ੍ਹਾਂ ਦੇ ਹੀ ਆਸ਼ੀਰਵਾਦ ਨਾਲ ਜਾਮਨਗਰ ਦੁਨੀਆ ਦੀ ਟਾਪ ਦੀ ਰਿਫਾਇਨਰੀ ਬਣ ਗਈ ਹੈ। ਨੀਤਾ ਅੰਬਾਨੀ ਨੇ ਕੋਕਿਲਾਬੇਨ ਦੇ ਆਸ਼ੀਰਵਾਦ ਅਤੇ ਸਾਥ ਲਈ ਧੰਨਵਾਦ ਵੀ ਕੀਤਾ।
ਇਸ ਦੇ ਨਾਲ ਹੀ ਪਿਤਾ ਧੀਰੂਭਾਈ ਅੰਬਾਨੀ ਲਈ ਜਾਮਨਗਰ ਕਰਮ ਭੂਮੀ ਸੀ। ਉਨ੍ਹਾਂ ਦਾ ਸੁਪਨਾ ਸੀ, ਉਨ੍ਹਾਂ ਦੀ ਡੇਸਟਿਨੀ ਸੀ। ਅੱਜ ਜਿੱਥੇ ਜਾਮਨਗਰ ਰਿਫਾਇਨਰੀ ਖੜੀ ਹੈ, ਉਹ ਉਨ੍ਹਾਂ ਦੇ ਫਰਜ਼, ਲਗਨ ਤੇ ਉਦੇਸ਼ ਦਾ ਪ੍ਰਤੀਕ ਹੈ। ਪਾਪਾ ਧੀਰੂਭਾਈ ਅੰਬਾਨੀ ਦਾ ਆਸ਼ੀਰਵਾਦ ਜਾਮਨਗਰ ‘ਚ ਸਾਡੇ ਸਾਰਿਆਂ ਨਾਲ ਇੰਝ ਹੀ ਰਹੇਗਾ। ਜਾਮਨਗਰ ਮੇਰੇ ਪਤੀ ਮੁਕੇਸ਼ ਲਈ ਸ਼ਰਧਾ ਭੂਮੀ ਹੈ। ਇਹ ਉਨ੍ਹਾਂ ਲਈ ਸ਼ਰਧਾ ਅਤੇ ਸਤਿਕਾਰ ਦੀ ਜ਼ਮੀਨ ਹੈ।
ਜਾਮਨਗਰ ਵਿੱਚ ਪਾਪਾ ਨੇ ਦੁਨੀਆ ਦੀ ਸਭ ਤੋਂ ਵੱਡੀ ਗਰਾਸਰੂਟ ਰਿਫਾਇਨਰੀ ਦਾ ਸੁਪਨਾ ਦੇਖਿਆ ਸੀ ਅਤੇ ਮੁਕੇਸ਼ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਕੇ ਦਿਖਾਇਆ। ਇਸ ਦੇ ਨਾਲ ਹੀ ਸਾਡੇ ਤਿੰਨ ਬੱਚਿਆਂ ਲਈ ਜਾਮਨਗਰ ਸੇਵਾ ਭੂਮੀ ਹੈ, ਖਾਸ ਕਰਕੇ ਅਨੰਤ ਅੰਬਾਨੀ ਲਈ। ਇਹ ਜ਼ਮੀਨ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਬਲਕਿ ਸਾਡੇ ਪਰਿਵਾਰ ਦੇ ਵਿਸ਼ਵਾਸ ਅਤੇ ਆਸਾਂ ਦਾ ਇੱਕ ਧੜਕਦਾ ਦਿਲ ਹੈ।
ਈਸ਼ਾ ਤੇ ਆਕਾਸ਼ ਅੰਬਾਨੀ ਨੇ ਕੀ ਕਿਹਾ ?
ਈਸ਼ਾ ਅੰਬਾਨੀ ਅਤੇ ਆਕਾਸ਼ ਅੰਬਾਨੀ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ। ਈਸ਼ਾ ਅੰਬਾਨੀ ਨੇ ਕਿਹਾ, ‘ਅੱਜ ਅਸੀਂ ਜਾਮਨਗਰ ਰਿਫਾਇਨਰੀ ਦੇ 25 ਸਾਲ ਦਾ ਜਸ਼ਨ ਮਨਾ ਰਹੇ ਹਾਂ, ਇਸ ਲਈ ਮੈਂ ਆਪਣੇ ਦਾਦਾ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰ ਰਹੀ ਹਾਂ ਅਤੇ ਉਨ੍ਹਾਂ ਨੂੰ ਮਿਸ ਕਰ ਰਹੀ ਹਾਂ। ਨਵੇਂ ਜ਼ਮਾਨੇ ਦੇ ਜਾਮਨਗਰ ਦੇਖ ਕੇ ਦਾਦਾ ਜੀ ਨੂੰ ਬਹੁਤ ਮਾਣ ਹੁੰਦਾ ਹੋਵੇਗਾ। ਇਹ ਰਿਫਾਇਨਰੀ ਉਨ੍ਹਾਂ ਦਾ ਸੁਪਨਾ ਸੀ ਅਤੇ ਅੱਜ ਉਨ੍ਹਾਂ ਦਾ ਸੁਪਨਾ ਸਾਡੇ ਦਿਲਾਂ ਵਿੱਚ ਵਸਦਾ ਹੈ। ਇਸ ਦੇ ਨਾਲ ਹੀ ਆਕਾਸ਼ ਅੰਬਾਨੀ ਨੇ ਜਾਮਨਗਰ ਵਿੱਚ AI ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਗੱਲ ਵੀ ਕੀਤੀ ਹੈ।
