ਰਾਜਾਸਾਂਸੀ, (ਅੰਮ੍ਰਿਤਸਰ), 4 ਜਨਵਰੀ- ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਵੇਰੇ ਤੜਕੇ ਦੋਹਾ ਤੋਂ ਪੁੱਜਣ ਵਾਲੀ ਕਤਰ ਏਅਰ ਲਾਈਨ ਤੇ ਮਿਲਾਨ ਤੋਂ ਪੁੱਜਣ ਵਾਲੀ ਨੋਰਸ ਏਅਰ ਲਾਈਨ ਦੀ ਉਡਾਣ (ਦੋਵੇਂ ਉਡਾਣਾਂ) ਆਪਣੇ ਸਮੇਂ ਤੋਂ ਕਰੀਬ 7 ਘੰਟੇ ਵਿਚ ਦੇਰੀ ਨਾਲ ਪੁੱਜ ਰਹੀਆਂ ਹਨ। ਦਿੱਲੀ ਤੋਂ ਇੱਥੇ ਪੁੱਜਣ ਤੇ ਉਡਾਣ ਭਰਨ ਵਾਲੀਆਂ ਦੋ ਘਰੇਲੂ ਉਡਾਣਾਂ ਰੱਦ ਹੋ ਗਈਆਂ ਹਨ, ਜਦੋਂ ਕਿ ਹੋਰ ਕਈ ਘਰੇਲੂ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ’ਚ ਹਨ। ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
